ਅਫ਼ਗ਼ਾਨੀ ਕੁੜੀਆਂ ਨੂੰ ਪੜਾਉਣ ਦੀ ਕੋਸ਼ਿਸ਼
1,278,883 plays|
ਸ਼ਬਾਨਾ ਬਸੀਜ ਰਾਸਿਖ |
TEDxWomen 2012
• December 2012
ਇੱਕ ਐਸੇ ਦੇਸ਼ ਦੂ ਕਲਪਨਾ ਕਰੋ ਜਿੱਥੇ ਕੁੜੀਆਂ ਚੋਰੀ-ਛਿੋਪੇ ਸਕੂਲ ਜਾਂਦੀਆਂ ਹਨ ਅਤੇ ਇਹ ਡਰ ਵੀ ਹੁੰਦਾ ਹੈ ਕਿ ਫੜੇ ਜਾਣ ਉੱਪਰ ਮਾਰੀਆਂ ਜਾਣਗੀਆਂ। ਇਹ ਤਾਲਿਬਾਨੀ ਹਕੂਮਤ ਅਧੀਨ ਅਫ਼ਗ਼ਾਨਿਸਤਾਨ ਦੀ ਕਹਾਣੀ ਹੈ ਜਿੱਥੇ ਖਤਰੇ ਦੇ ਬਦਲ ਅੱਜ ਵੀ ਉਵੇਂ ਹੀ ਨੇ। 22 ਸਾਲਾ ਸ਼ਬਾਨਾ ਬਸੀਜ ਰਾਸਿਖ ਕੁੜੀਆਂ ਦਾ ਇੱਕ ਸਕੂਲ ਚਲਾਉਂਦੀ ਹੈ। ਉਸਨੂੰ ਅਜਿਹੇ ਪਰਿਵਾਰ ਦਾ ਹਿੱਸਾ ਹੋਣ ਦਾ ਮਾਣ ਹੈ ਜੋ ਧੀਆਂ ਨੂੰ ਪੜਾਉਣ ਵਿੱਚ ਯਕੀਨ ਰੱਖਦਾ ਹੈ। ਉਹ ਅਜਿਹੇ ਪਿਤਾ ਦੀ ਕਹਾਣੀ ਦੱਸਦੀ ਹੈ ਜਿਸਨੇ ਜਾਨ ਦੀਆਂ ਧਮਕੀਆਂ ਦੇ ਬਾਵਜੂਦ ਵੀ ਆਪਣੀ ਧੀ ਨੂੰ ਪੜਾਇਆ। (TEDxWomen ਵਿੱਚ ਫਿਲਮਾਇਆ)